Saturday, August 21, 2021

ਕਿਓ ਕਰਦੈਂ ਤਕਰਾਰ ਦੀ ਗੱਲ ਕਦੇ ਤਾਂ ਕਰ ਪਿਆਰ ਦੀ ਗੱਲ

 



ਕਿਓ ਕਰਦੈਂ ਤਕਰਾਰ ਦੀ ਗੱਲ
ਕਦੇ ਤਾਂ ਕਰ ਪਿਆਰ ਦੀ ਗੱਲ
ਫੁੱਲ ਤੇਰੇ ਲਈ ਲੈ ਕੇ ਆਇਆ
ਤੂੰ ਕਰਦੈਂ ਕਿਓ ਵਾਰ ਦੀ ਗੱਲ
ਤੇਰੇ ਦਿਲ ਵਿੱਚ ਚੁਭ ਏ ਜਾਂਦੀ
ਸੁਣ ਕੇ ਤੇਰੇ ਯਾਰ ਦੀ ਗੱਲ
ਕਦੇ ਤਾਂ ਮਿਲ ਆਪਣਿਆ ਵਾਂਗ
ਨਾ ਕਰ ਤੀਰ ਤਲਵਾਰ ਦੀ ਗੱਲ
ਹੌਂਸਲੇ ਬਣਾ ਕੇ ਚੱਲਣਾ ਪੈਂਦਾ
ਨਾ ਕਰ 'ਮਾਨਾਂ' ਹਾਰ ਦੀ ਗੱਲ


No comments:

Post a Comment

be with someone

Be with someone who will sit down with you and say, "Okay, I understand . I'm not leaving you. Let's fix this, we...